ਕੈਨੇਡਾ 'ਚ ਕਸੂਤੇ ਫਸੇ ਸੀ ਪੰਜਾਬੀ ਵਿਦਿਆਰਥੀ, ਠੰਡ 'ਚ ਕਰ ਰਹੇ ਸੀ ਪ੍ਰਦਰਸ਼ਨ, ਦੇਖੋ ਹੁਣ ਕੀ ਬਣਿਆ!|OneIndia Punjabi

2024-01-10 1

ਕੈਨੇਡਾ ਵਿਚ ਅਲਗੋਮਾ ਯੂਨੀਵਰਸਿਟੀ ਵਿਰੁਧ ਸੰਘਰਸ਼ ਕਰ ਰਹੇ ਵਿਦਿਆਰਥੀਆਂ ਨੂੰ ਛੇਵੇਂ ਦਿਨ ਇਨਸਾਫ਼ ਦੀ ਉਮੀਦ ਮਿਲੀ ਹੈ। ਵਿਦਿਆਰਥੀਆਂ ਮੁਤਾਬਕ ਯੂਨੀਵਰਸਿਟੀ 132 ਵਿਚੋਂ 100 ਵਿਦਿਆਰਥੀਆਂ ਨੂੰ ਪਾਸ ਕਰਨ ’ਤੇ ਸਹਿਮਤ ਹੋ ਗਈ ਹੈ। ਜਦਕਿ ਬਾਕੀ ਰਹਿੰਦੇ 32 ਵਿਦਿਆਰਥੀਆਂ ਬਾਰੇ ਕੁੱਝ ਦਿਨਾਂ ਤਕ ਫ਼ੈਸਲਾ ਹੋਵੇਗਾ। ਜਾਣਕਾਰੀ ਅਨੁਸਾਰ ਕੁੱਝ ਵਿਦਿਆਰਥੀਆਂ ਨੇ ਪੜ੍ਹਾਈ ਵਿਚ ਘੱਟ ਤੇ ਕੰਮ ਵਿਚ ਵਧੇਰੇ ਦਿਲਚਸਪੀ ਦਿਖਾਈ।ਇਸ ਦੌਰਾਨ ਕਈ ਵਿਦਿਆਰਥੀਆਂ ਨੂੰ ਮੁੜ ਪੇਪਰ ਦੇਣ ਦਾ ਮੌਕਾ ਮਿਲ ਸਕਦਾ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸੰਘਰਸ਼ ਦੀ ਜਿੱਤ ਹੋ ਗਈ ਹੈ ਪਰ ਇਹ ਅਧੂਰੀ ਹੈ, ਜਿਸ ਕਰਕੇ ਸ਼ੁੱਕਰਵਾਰ ਨੂੰ ਅੰਤਿਮ ਫ਼ੈਸਲਾ ਆਉਣ ਤਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।
.
Punjabi students were stuck in Canada, they were protesting in the cold, look what happened now!
.
.
.
#canadanews #punjabistudents #canada

Videos similaires